ਆਪਣੀ ਅਗਲੀ ਨੌਕਰੀ ਜਾਂ
WorkBC 'ਤੇ ਨੌਕਰੀ ਲਈ ਤਿਆਰੀ ਕਰਨ ਜਾਂ ਲੱਭਣ ਲਈ ਜਾਂ ਨਵਾਂ ਕਿੱਤਾ ਸ਼ੁਰੂ ਕਰਨ ਲਈ ਟ੍ਰੇਨਿੰਗ ਦੇ ਹਜ਼ਾਰ ਮੌਕੇ ਹਨ। WorkBC ਤੁਹਾਡਾ ਮਾਰਗ ਖੋਜਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ - ਭਾਵੇਂ ਤੁਸੀਂ ਸ਼ੁਰੂਆਤ ਕਰ ਰਹੇ ਹੋ, ਬੀ.ਸੀ. ਵਿੱਚ ਨਵੇਂ ਹੋ ਜਾਂ ਆਪਣੇ ਹੁਨਰਾਂ ਨੂੰ ਬੇਹਤਰ ਬਣਾਉਣਾ ਚਾਹੁੰਦੇ ਹੋ।
ਕਰੀਅਰ ਦੀ ਖੋਜ ਕਰੋ
ਅਸੀਂ ਲੋਕਾਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਨੂੰ ਉੱਚ-ਮੌਕਿਆਂ ਵਾਲੀਆਂ ਨੌਕਰੀਆਂ ਵਿੱਚ ਭਰਤੀ ਹੋਣ ਲਈ ਤਿਆਰ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। WorkBC ਇੱਕ ਨਵੇਂ ਕਰੀਅਰ ਲਈ ਸਿਖਲਾਈ ਦੇਣ, ਤੁਹਾਡੇ ਹੁਨਰਾਂ ਨੂੰ ਅੱਪਗ੍ਰੇਡ ਕਰਨ, ਜਾਂ ਨਵੇਂ ਮੌਕਿਆਂ ਦੀ ਪੜਚੋਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਨਵੀਂ ਨੌਕਰੀ ਲੱਭੋ
ਬੀ.ਸੀ. ਦੇ ਵਨ-ਸਟੌਪ ਜੌਬ ਬੋਰਡ 'ਤੇ ਤੁਰੰਤ ਨੌਕਰੀਆਂ ਲੱਭੋ। ਆਪਣੀ ਪਸੰਦ ਦੀਆਂ ਨੌਕਰੀਆਂ ਬਾਰੇ ਸੁਚੇਤ ਰਹਿਣ ਲਈ ਤੁਰੰਤ ਅਲਰਟ ਪ੍ਰਾਪਤ ਕਰੋ।
ਇੱਕ ਨਵੇਂ ਕਰੀਅਰ ਵਿੱਚ ਤਬਦੀਲੀ ਕਰਨ ਬਾਰੇ ਪਤਾ ਲਗਾਓ
ਇਹ ਪਤਾ ਲਗਾਓ ਕਿ ਤੁਸੀਂ ਆਪਣੇ ਮੌਜੂਦਾ ਤਜਰਬੇ ਦੇ ਆਧਾਰ 'ਤੇ ਕਿਹੜੇ ਕਰੀਅਰ ਵਿੱਚ ਤਬਦੀਲੀ ਕਰਨ ਦੇ ਯੋਗ ਹੋ ਸਕਦੇ ਹੋ। ਆਪਣੇ ਹੁਨਰਾਂ, ਗਿਆਨ ਅਤੇ ਯੋਗਤਾਵਾਂ ਨੂੰ ਕੰਮ ਕਰਨ ਲਈ ਵਰਤੋ।
ਅਜੇਹਾ ਇੱਕ ਕਰੀਅਰ ਲੱਭੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ
ਕਰੀਅਰ ਦੀ ਚੋਣ ਕਰਦੇ ਸਮੇਂ ਤੁਹਾਡੀਆਂ ਰੁਚੀਆਂ ਅਤੇ ਕੰਮ ਦੀਆਂ ਤਰਜੀਹਾਂ, ਧਿਆਨ ਵਿੱਚ ਰੱਖਣ ਵਾਲੀਆਂ ਜ਼ਰੂਰੀ ਚੀਜ਼ਾਂ ਹਨ। ਉਹਨਾਂ ਪੇਸ਼ਿਆਂ ਨੂੰ ਲੱਭਣ ਲਈ ਸਵਾਲਾਂ ਦੇ ਜਵਾਬ ਦਿਓ, ਜਿੰਨ੍ਹਾਂ ਦਾ ਤੁਸੀਂ ਅਨੰਦ ਲੈ ਸਕਦੇ ਹੋ।
ਐਕਸੇਸਿਬਿਲਿਟੀ (ਪਹੁੰਚਯੋਗਤਾ) ਵਾਲੀਆਂ ਸੇਵਾਵਾਂ
ਕੀ ਤੁਹਾਨੂੰ ਕੋਈ ਅਪਾਹਜਤਾ ਹੈ? ਤੁਹਾਡੇ ਕੰਮ ਵਾਲੀ ਥਾਂ 'ਤੇ ਤੁਹਾਡੀ ਸਹਾਇਤਾ ਲਈ ਬਹੁਤ ਸਾਰੇ ਸਰੋਤ ਅਤੇ ਸੇਵਾਵਾਂ ਉਪਲਬਧ ਹਨ।
ਅੱਗੇ ਵਧਣ ਲਈ ਵਧੇਰੇ ਮਦਦ ਬਾਰੇ ਪਤਾ ਕਰੋ
ਤੁਹਾਨੂੰ ਕੰਮ ਲੱਭਣ ਵਿੱਚ ਦੂਜਿਆਂ ਨਾਲੋਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ — ਜਿਵੇਂ ਕਿ, ਜੇਕਰ ਤੁਸੀਂ ਇੱਕ ਨਵੇਂ ਪੇਸ਼ੇ ਵੱਲ ਜਾ ਰਹੇ ਹੋ, ਕਿਸੇ ਇਸੇ ਉਦਯੋਗ ਵਿੱਚ ਕੰਮ ਕਰ ਰਹੇ ਹੋ ਜੋ ਬਦਲ ਰਿਹਾ ਹੈ, ਜਾਂ ਤੁਸੀਂ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਹੈ। ਤੁਹਾਡੀ ਕਹਾਣੀ ਜੋ ਵੀ ਹੋਵੇ, ਅਸੀਂ ਵਧੇਰੇ ਹੁਨਰ ਸਿਖਲਾਈ (skills training) ਅਤੇ ਨੌਕਰੀ ਲਈ ਸਹਾਇਤਾ ਨਾਲ ਅੱਗੇ ਵਧਣ ਵਿੱਚ ਤੁਹਾਡੀ ਮਦਦ ਕਰਾਂਗੇ।
ਆਪਣੀ ਸਿੱਖਿਆ ਨੂੰ ਅਪਗ੍ਰੇਡ ਕਰੋ
ਸਥਾਨਕ ਵਿਦਿਆਰਥੀਆਂ ਲਈ ਅਡਲਟ ਬੇਸਿਕ ਐਜੂਕੇਸ਼ਨ (ABE) ਅਤੇ ਅੰਗਰੇਜ਼ੀ ਭਾਸ਼ਾ ਸਿੱਖਣ ਦੇ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਵਿੱਚ 18 ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਟਿਊਸ਼ਨ-ਫ਼੍ਰੀ (ਟਿਊਸ਼ਨ-ਮੁਕਤ) ਹਨ। ਸਕੂਲ ਡਿਸਟ੍ਰਿਕਟ ਵੀ ਟਿਊਸ਼ਨ-ਫ਼੍ਰੀ ABE ਪ੍ਰੋਗਰਾਮ ਪ੍ਰਦਾਨ ਕਰਦੇ ਹਨ।
ਵਿਅਕਤੀਗਤ ਤੌਰ 'ਤੇ ਨੌਕਰੀ ਲਈ ਮਦਦ ਲਓ
102 WorkBC ਸੈਟਰਾਂ ਵਿੱਚ ਮਾਹਰ ਸਟਾਫ ਨੌਕਰੀ ਨਾਲ ਸੰਬੰਧਤ ਤੁਹਾਡੀਆਂ ਲੋੜਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਭਾਵੇਂ ਇਹ ਕੰਮ ਲਈ ਤਿਆਰੀ ਕਰਨਾ ਹੋਵੇ ਜਾਂ ਕੰਮ ਲੱਭਣ ਜਾਂ ਕਾਮਿਆਂ ਨੂੰ ਲੱਭਣਾ ਹੋਵੇ।
ਖਤਰੇ ਵਿੱਚ ਪਏ ਨੌਜਵਾਨਾਂ ਦੀ ਮਦਦ ਕਰਨਾ
ਖਤਰੇ ਵਿੱਚ ਪਏ ਬੇਰੋਜ਼ਗਾਰ ਜਾਂ ਅਨਿਸ਼ਚਿਤ ਤੌਰ 'ਤੇ ਰੁਜ਼ਗਾਰ ਵਾਲੇ ਨੌਜਵਾਨ ਬਾਲਗਾਂ ਨੂੰ BladeRunners ਜ਼ਿੰਦਗੀ ਦੇ ਹੁਨਰ (life skill), ਨੌਕਰੀ ਲਈ ਤਿਆਰ ਹੋਣ ਦੇ ਹੁਨਰ (job readiness skills), ਨੌਕਰੀ 'ਤੇ ਸਿਖਲਾਈ (on-the-job training), ਨੌਕਰੀ ਸੰਬੰਧੀ ਸਿਖਲਾਈ (job coaching) ਅਤੇ ਹੋਰ ਨਿਰੰਤਰ ਸਹਾਇਤਾਵਾਂ ਪ੍ਰਦਾਨ ਕਰਦੇ ਹਨ।
ਕਰੀਅਰ ਡਿਸਕਵਰੀ ਕਵਿਜ਼ ਲਓ
ਪਤਾ ਲਗਾਓ ਕਿ ਤੁਹਾਡੀਆਂ ਕਾਬਲੀਅਤਾਂ, ਕੰਮ ਦੀਆਂ ਤਰਜੀਹਾਂ ਅਤੇ ਰੁਚੀਆਂ ਤੁਹਾਡੇ ਲਈ ਉਹ ਪੇਸ਼ੇ ਦੀ ਖੋਜ ਕਰਨ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦੀਆਂ ਹਨ, ਜੋ ਤੁਹਾਡੇ ਲਈ ਸਭ ਤੋਂ ਵਧੀਆ ਹਨ।
ਨੌਕਰੀ ਲਈ ਅਰਜ਼ੀ ਬਾਰੇ ਸੁਝਾਅ
ਪਤਾ ਲਗਾਓ ਕਿ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ ਕਿਵੇਂ ਲਿਖਣਾ ਹੈ, ਇੱਕ ਅਸਰਦਾਇਕ ਕਵਰ ਲੈਟਰ ਕਿਵੇਂ ਬਣਾਉਣੀ ਹੈ ਅਤੇ ਨੌਕਰੀ ਦੀ ਇੰਟਰਵਿਊ ਲਈ ਤਿਆਰੀ ਕਿਵੇਂ ਕਰਨੀ ਹੈ।
ਸਕਿੱਲਸ ਟ੍ਰੇਨਿੰਗ ਫੌਰ ਇੰਪਲੌਇਮੈਂਟ ਪ੍ਰੋਗਰਾਮ
ਕਮਜ਼ੋਰ ਵਰਗ ਅਤੇ ਘੱਟ-ਪ੍ਰਤੀਨਿਧਤਾ ਵਾਲੇ ਲੋਕਾਂ ਦੀ ਸ਼ਰੇਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਗੀਦਾਰਾਂ ਨੂੰ ਸਕਿੱਲਸ ਟ੍ਰੇਨਿੰਗ ਅਤੇ ਰੁਜ਼ਗਾਰ ਲਈ ਸਹਾਇਤਾ ਦੇਕੇ, ਉਹਨਾਂ ਨੂੰ ਟਿਕਾਊ ਰੁਜ਼ਗਾਰ ਹਾਸਲ ਕਰਨ ਵਿੱਚ ਮਦਦ ਕਰਨੀ।