ਅਨੁਕੂਲ ਹੋਣ
ਬੀ.ਸੀ. ਦੇ ਕਾਰੋਬਾਰ ਅਤੇ ਸੰਸਥਾਵਾਂ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਮੁਸ਼ਕਿਲ ਦੌਰ ਵਿੱਚੋਂ ਗੁਜ਼ਰੇ ਹਨ – ਜਿਵੇਂ ਕਿ ਨਵੀਆਂ ਚੁਣੌਤੀਆਂ ਨੂੰ ਪਾਰ ਕਰਨਾ, ਆਪਣੇ ਕੰਮਕਾਜ ਨੂੰ ਵਧਾਉਣਾ ਅਤੇ ਲੋਕਾਂ ਲਈ ਮੌਕੇ ਪੈਦਾ ਕਰਨਾ। WorkBC ਤੁਹਾਨੂੰ ਆਪਣੀ ਯੋਗਤਾ ਦੀ ਪਛਾਣ ਕਰਨ, ਤੁਹਾਡੇ ਟੀਮ ਦੇ ਹੁਨਰਾਂ ਨੂੰ ਵਿਕਸਤ ਕਰਨ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਯੋਗ ਵਿਅਕਤੀ ਲੱਭੋ
WorkBC ਚੰਗੇ ਕਰਮਚਾਰੀਆਂ ਨੂੰ ਨਿਯੁਕਤ ਕਰਨ, ਸਿਖਲਾਈ ਦੇਣ ਅਤੇ ਬਰਕਰਾਰ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹੈ।.
ਮੁਫ਼ਤ ਵਿੱਚ ਨੌਕਰੀਆਂ ਪੋਸਟ ਕਰੋ
ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਲਈ ਸਹੀ ਲੋਕਾਂ ਨੂੰ ਲੱਭੋ। ਕੋ-ਓਪ ਵਿਦਿਆਰਥੀ ਅਪ੍ਰੈਂਟਿਸ, ਪਾਰਟ-ਟਾਈਮ ਜਾਂ ਫੁੱਲ-ਟਾਈਮ ਨੌਕਰੀ ਦੇਣ ਲਈ ਨੌਕਰੀਆਂ ਪੋਸਟ ਕਰਨ ਦੀ ਨਵੀਂ ਪ੍ਰਕਿਰਿਆ ਬਾਰੇ ਹੋਰ ਜਾਣੋ।
ਕਿਸੇ ਅਪ੍ਰੈਂਟਿਸ ਨੂੰ ਸਪੌਂਸਰ ਕਰੋ
ਜਦੋਂ ਤੁਸੀਂ ਆਪਣੇ ਕਾਰੋਬਾਰ ਲਈ ਭਰਤੀ ਕਰ ਰਹੇ ਹੋ, ਤਾਂ ਸੱਕਿਲਡ ਟ੍ਰੇਡਸ ਵਿੱਚ ਕਿਸੇ ਅਪ੍ਰੈਂਟਿਸ ਨੂੰ ਨਿਯੁਕਤ ਕਰਨ ਦੇ ਫਾਇਦਿਆਂ 'ਤੇ ਵਿਚਾਰ ਕਰੋ। SkilledTradesBC ਨਾਲ WorkBC ਦੀ ਭਾਈਵਾਲੀ ਬਾਰੇ ਹੋਰ ਜਾਣੋ।
ਵਰਕਰਾਂ ਦੀ ਭਰਤੀ ਕਰੋ
ਕੰਮ ਦੀ ਤਲਾਸ਼ ਕਰ ਰਹੇ ਯੋਗ ਲੋਕਾਂ ਨੂੰ ਲੱਭਣ ਅਤੇ ਭਰਤੀ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸੂਬਾਈ ਅਤੇ ਫੈਡਰਲ ਸਰੋਤਾਂ ਦੀ ਪੜਚੋਲ ਕਰੋ।
ਕੋ-ਓਪ ਵਿਦਿਆਰਥੀ ਨੂੰ ਨੌਕਰੀ 'ਤੇ ਰੱਖੋ
ਕਿਸੇ ਵਿਦਿਆਰਥੀ ਨੂੰ ਢੁਕਵੇਂ ਕੰਮ ਦਾ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰੋ ਤਾਂ ਜੋ ਉਹ ਆਪਣਾ ਮਾਰਗ ਲੱਭ ਸਕਣ।
ਸੈਕਟਰ ਲੇਬਰ ਮਾਰਕਿਟ ਪਾਰਟਨਰਸ਼ਿੱਪਸ
ਉਦਯੋਗ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਲੇਬਰ ਮਾਰਕਿਟ ਵਿੱਚ ਤਬਦੀਲੀਆਂ ਨੂੰ ਸਮਝਣ ਅਤੇ ਜਵਾਬ ਦੇਣ ਵਿੱਚ ਮਦਦ ਕਰਨਾ।
ਅਪਾਹਜਤਾਂਵਾਂ ਵਾਲੇ ਵਿਅਕਤੀਆਂ ਨੂੰ ਨੌਕਰੀਆਂ 'ਤੇ ਰੱਖੋ
ਅਪਾਹਜਤਾਂਵਾਂ ਵਾਲੇ ਵਿਅਕਤੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰੋ। WorkBC ਦੇ ਮਾਹਰ ਸਟਾਫ ਨਾਲ ਕੰਮ ਕਰੋ ਅਤੇ ਇਹ ਪਤਾ ਲਗਾਓ ਕਿ ਤੁਹਾਡੇ ਕਾਰੋਬਾਰ ਯੋਗ ਵਰਕਰਾਂ ਨੂੰ ਨੌਕਰੀਆਂ ‘ਤੇ ਕਿਵੇਂ ਨਿਯੁਕਤ ਕਰ ਸਕਦੇ ਹਨ।
ਆਪਣੇ ਕਾਰਜਬਲ ਦਾ ਵਿਕਾਸ ਕਰੋ
ਸਹੀ ਸਿਖਲਾਈ ਦੇ ਨਾਲ, ਤੁਹਾਡੇ ਕਰਮਚਾਰੀ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਆਪਣੀ ਟੀਮ ਲਈ ਸਿਖਲਾਈ ਜਾਂ ਅਪ-ਸੱਕਿਲਿੰਗ ਪ੍ਰੋਗਰਾਮਾਂ ਦੀ ਲਾਗਤ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਅਤੇ ਫੰਡਿੰਗ ਲੱਭੋ।
ਬੀ.ਸੀ. ਇੰਪਲੌਇਰ ਟ੍ਰੇਨਿੰਗ ਗ੍ਰਾਂਟ
ਨਵੇਂ ਜਾਂ ਮੌਜੂਦਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੁਨਰਾਂ ਨੂੰ ਵਿਕਸਤ ਕਰਨ ਅਤੇ ਅਪਗ੍ਰੇਡ ਕਰਨ ਲਈ ਸਿਖਲਾਈ ਦਿਓ।
ਆਪਣੀ ਟੀਮ ਨੂੰ ਡਿਜੀਟਲ ਮਾਰਕਿਟਪਲੇਸ ਲਈ ਤਿਆਰ ਕਰੋ
ਉਹ ਕਾਰੋਬਾਰ ਜਿਹੜੇ ਮਹਾਂਮਾਰੀ ਤੋਂ ਪ੍ਰਭਾਵਿਤ ਹੋਏ ਹਨ, ਆਪਣੇ ਕਾਰੋਬਾਰਾਂ ਨੂੰ ਔਨਲਾਈਨ ਬਣਾਉਣ ਲਈ ਮੁਫਤ-ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਔਨਲਾਈਨ ਸ਼ੌਪਜ਼ ਕਿਵੇਂ ਬਣਾਉਣੀਆਂ ਹਨ, ਈ-ਕਾਮਰਸ ਦੇ ਕੰਮ ਕਾਜ ਵਿੱਚ ਵਾਧਾ ਕਰਨਾ, ਅਤੇ ਡਿਜੀਟਲ ਮਾਰਕਿਟਿੰਗ ਕਰਨਾ ਸਿੱਖੋ।
ਭਾਈਚਾਰਿਆਂ, ਸੰਸਥਾਵਾਂ ਅਤੇ ਸੈਕਟਰਾਂ ਲਈ ਸੱਕਿਲਸ ਟ੍ਰੇਨਿੰਗ
ਕਰਮਚਾਰੀਆਂ ਦੇ ਹੁਨਰ ਦਾ ਵਿਸਤਾਰ ਕਰਨ ਅਤੇ ਨੌਕਰੀ ‘ਤੇ ਬਰਕਰਾਰ ਰੱਖਣ ਲਈ, ਜਿਸ ਨਾਲ ਉਹ ਨੌਕਰੀ ਦੀਆਂ ਲੋੜਾਂ ਬਦਲਣ ‘ਤੇ ਬੇਹਤਰ ਢੰਗ ਨਾਲ ਤਿਆਰ ਹੋ ਸਕਣ, ‘ਕਮਿਊਨਿਟੀ ਵਰਕਫੋਰਸ ਰਿਸਪੌਂਸ ਗ੍ਰਾਂਟ’ ਲਈ ਅਰਜ਼ੀ ਦਿਓ।
ਕਰਮਚਾਰੀਆਂ ਨੂੰ ਲੱਭਣ ਅਤੇ ਨੌਕਰੀ 'ਤੇ ਰੱਖਣ ਲਈ ਵਿਅਕਤੀਗਤ, ਅਤੇ ਸਥਾਨਕ ਮਦਦ ਲਓ
102 WorkBC ਸੈਂਟਰਾਂ ਵਿੱਚ ਮਾਹਰ ਸਟਾਫ਼ ਤੁਹਾਡੇ ਅਗਲੇ ਕਰਮਚਾਰੀ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।